1111111
Punjabi shayari

ਸਵੇਰੇ ਸਵੇਰੇ ਗੱਪ

By Pirtpal Oct 07, 2026
ਸਵੇਰੇ ਸਵੇਰੇ ਗੱਪ
ਸਵੇਰੇ ਸਵੇਰੇ ਗੱਪ ਦੋਸਤੋ, ਲੈ ਕੇ ਆਪਾਂ ਆ ਗਏ। ਗੱਪਾਂ ਦੇ ਵਿੱਚ ਦੱਸਣਾ ਕਿਹੜੇ, ਲੁੱਟ ਕੇ ਦੇਸ਼ ਨੂੰ ਖਾ ਗਏ। ਸਭ ਤੋਂ ਪਹਿਲਾਂ ਲੀਡਰ ਲੁੱਟਣ, ਫੇਰ ਨੇ ਲੁੱਟਦੇ ਬਾਬੇ। ਭੂਤ ਕੱਢਣ ਦਾ ਕਹਿ ਕੇ ਕੁੱਟਦ...
ਸਵੇਰੇ ਸਵੇਰੇ ਗੱਪ ਦੋਸਤੋ,  
ਲੈ ਕੇ ਆਪਾਂ ਆ ਗਏ।  
ਗੱਪਾਂ ਦੇ ਵਿੱਚ ਦੱਸਣਾ ਕਿਹੜੇ,  
ਲੁੱਟ ਕੇ ਦੇਸ਼ ਨੂੰ ਖਾ ਗਏ।  

ਸਭ ਤੋਂ ਪਹਿਲਾਂ ਲੀਡਰ ਲੁੱਟਣ,  
ਫੇਰ ਨੇ ਲੁੱਟਦੇ ਬਾਬੇ।  
ਭੂਤ ਕੱਢਣ ਦਾ ਕਹਿ ਕੇ ਕੁੱਟਦੇ,  
ਨਾਲੇ ਮਾਰਨ ਦਾਬੇ।  

ਚੰਗੀਆਂ ਸਿਗਟਾਂ ਸੁਲਫਾ ਪੀ ਕੇ,  
ਸਿਰ ਨੂੰ ਏਹੇ ਘੁਮਾਉਂਦੇ।  
ਸਾਡੇ ਵਰਗੇ ਬੂਝੜ ਲੋਕੀਂ,  
ਜਾ ਪੈਰੀਂ ਹੱਥ ਲਾਉਂਦੇ।  

ਦੁੱਧ ਚੜ੍ਹਾ ਕੇ ਲਿਆਉਂਦੇ ਪਾਣੀ,  
ਅੱਧਾ ਥੁੱਕ ਪਵਾ ਕੇ।  
ਸੇਬ ਕੇਲਿਆਂ ਦਾ ਟੇਕਣ ਮੱਥਾ,  
ਮੁੜਦੇ ਘਰ ਲੁਟਾ ਕੇ।  

ਫੜ ਕੇ ਗੁੱਤੋਂ ਇਹ ਬਈ ਕੁੱਟਦੇ,  
ਬੂਝੜ ਜੈ ਜੈ ਕਰਦੇ।  
ਜੈ ਬਾਬਿਆਂ ਦੀ ਜੈ ਬਾਬਿਆਂ ਦੀ,  
ਸਿਰ ਪੈਰਾਂ ਵਿੱਚ ਧਰਦੇ।  

ਸਾਰੇ ਪਿੰਡ ਨਾਲ ਵੈਰ ਪਵਾ ਦੇਣ,  
ਕਹਿਣ ਇਨ੍ਹਾਂ ਕੁੱਝ ਕੀਤਾ।  
ਭਾਈਆਂ ਦੇ ਨਾਲ ਭਾਈ ਲੜਾ ਦੇਣ,  
ਕਰ ਦੇਣ ਫੀਤਾ ਫੀਤਾ।  

ਕਿਸੇ ਮੌਲਵੀ ਕਰ ਕੇ ਦਿੱਤਾ,  
ਕੰਮ ਬੜਾ ਇਹ ਭਾਰੀ।  
ਇਕਵੰਜਾ ਸੌ ਤੋਂ ਘੱਟ ਨਾ ਬੀਬੀ,  
ਜਾਣੀ ਨਜ਼ਰ ਉਤਾਰੀ।  

ਅਨਪੜ੍ਹ ਛੱਡੋ ਪੜ੍ਹੇ ਲਿਖੇ ਕਈ,  
ਜਾਣ ਇਨ੍ਹਾਂ ਤੋਂ ਲੁੱਟੇ।  
ਇਨ੍ਹਾਂ ਸਾਧ ਪਖੰਡੀਆਂ ਪਿੱਛੇ,  
ਘਰ ਕਈਆਂ ਨੇ ਪੁੱਟੇ।  

ਬਣੋ ਸਿਆਣੇ ਸਮਝੋ ਲੋਕੋ,  
ਅਸਰ ਗੱਪਾਂ 'ਤੇ ਕਰ ਲਉ।  
ਬੂਬਨਿਆਂ ਤੋਂ ਪਾਸਾ ਵੱਟ ਕੇ,  
ਖੁਸ਼ੀਆਂ ਖੇੜੇ ਭਰ ਲਉ।  

ਸ਼ਮਸ਼ੇਰ ਮੱਲ੍ਹੀ ਪਿੰਡ ਫੂਲ ਵਾਲੇ ਦੇ,  
ਗੱਪਾਂ ਵਿੱਚ ਸਚਾਈ।  
ਸੱਚ ਦਾ ਆਪਾਂ ਹੋਕਾ ਲਾਉਣਾ,  
ਸਮਝੋ ਭੈਣਾਂ ਭਾਈ।
333333
1 2 3 4
Active Reading
Active reading: 0 / 58 seconds
Views 0
Valid Views 0
News Earnings ₹0.0000
Earnings from valid views.
44444